ਜਵਾਨੀ ‘ਚ ਅਪਰਾਧ ਕਰਨ ਵਾਲਾ ਪੰਜਾਬੀ ਬੁਢਾਪੇ ‘ਚ ਕਾਬੂ ਅਦਾਲਤ ਨੇ 28 ਸਾਲ ਪਹਿਲਾਂ ਐਲਾਨਿਆ ਸੀ ਭਗੌੜਾ

ਜਵਾਨੀ ‘ਚ ਅਪਰਾਧ ਕਰਨ ਵਾਲਾ ਪੰਜਾਬੀ ਬੁਢਾਪੇ ‘ਚ ਕਾਬੂ ਅਦਾਲਤ ਨੇ 28 ਸਾਲ ਪਹਿਲਾਂ ਐਲਾਨਿਆ ਸੀ ਭਗੌੜਾ

ਪੰਜਾਬ ਦੇ ਇੱਕ ਵਿਅਕਤੀ ਨੇ ਜਵਾਨੀ ‘ਚ ਅਪਰਾਧ ਕੀਤਾ ਸੀ, ਪਰ ਹੁਣ ਬੁਢਾਪੇ ‘ਚ ਜਾ ਕੇ ਉਹ ਹਰਿਆਣਾ ਪੁਲਿਸ ਦੇ ਹੱਥੇ ਚੜ ਗਿਆ। ਅਦਾਲਤ ਵੱਲੋਂ 28 ਸਾਲ ਪਹਿਲਾਂ ਭਗੌੜਾ ਐਲਾਨੇ ਇਸ ਵਿਅਕਤੀ ਨੂੰ ਹਰਿਆਣਾ ਦੀ ਟੋਹਾਨਾ ਸਦਰ ਪੁਲਿਸ ਨੇ ਪਿੰਡ ਕੁਲਾਂ ਦੇ ਨੇੜਿਓਂ ਕਾਬੂ ਕੀਤਾ। ਪੰਜਾਬ ਦੇ ਜ਼ਿਲ•ਾ ਪਟਿਆਲਾ ਅਧੀਨ ਪੈਂਦੇ ਸਮਾਣਾ ਦੇ ਵਾਸੀ ਦੇਵ ਸਿੰਘ ਉਰਫ਼ ਦੇਵਾ ਨਾਂ ਦੇ ਇਸ ਵਿਅਕਤੀ ਨੂੰ ਪੁਲਿਸ ਨੇ ਕੋਰਟ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਰਿਮਾਂਡ ‘ਤੇ ਭੇਜ ਦਿੱਤਾ। ਜਾਣਕਾਰੀ ਮੁਤਾਬਕ ਹਰਿਆਣਾ ਦੀ ਟੋਹਾਨਾ ਸਦਰ ਪੁਲਿਸ ਨੇ 18 ਮਈ 1992 ਨੂੰ ਪਿੰਡ ਲਾਲੀ ਦੇ ਇੱਕ ਵਿਅਕਤੀ ਦੀ ਸ਼ਿਕਾਇਤ ‘ਤੇ ਦੇਵ ਸਿੰਘ ਅਤੇ ਪੰਜ ਹੋਰ ਵਿਅਕਤੀਆਂ ਵਿਰੁੱਧ ਅਗਵਾ, ਬਲਾਤਕਾਰ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ। ਉਸ ਦੌਰਾਨ ਪੁਲਿਸ ਨੇ ਉਪਰੋਕਤ ਮਾਮਲੇ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂਨੂੰ ਪੰਜਾਬ ਦੇ ਪਟਿਆਲਾ ਜ਼ਿਲ•ੇ ਦੇ ਪਿੰਡ ਚੈਨਾ ਵਾਲੀ ਦੇ ਡਿੱਸਾ ਤੇ ਗੁਰਮੇਲ ਸਿੰਘ ਅਤੇ ਝੰਨੀਰ ਵਾਸੀ ਲਾਭ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਦੇਵ ਸਿੰਘ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਜਗਮੇਲ ਫਰਾਰ ਚੱਲ ਰਿਹਾ ਸੀ। ਅਦਾਲਤ ਨੇ 7 ਜੂਨ 19993 ਨੂੰ ਇਨ•ਾਂ ਮੁਲਜ਼ਮਾਂ ਨੂੰ ਭਗੌੜਾ ਐਲਾਨ ਦਿੱਤਾ ਸੀ।
ਟੋਹਾਨਾ ਸਦਰ ਥਾਣਾ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਸਦਰ ਥਾਣਾ ਦੇ ਸਬ ਇੰਸਪੈਕਟਰ ਮਹਿੰਦਰ ਸਿੰਘ ਦੇ ਨਾਲ ਏਐਸਆਈ ਲਾਭ ਸਿੰਘ ਤੇ ਚਰਨਜੀਤ ਆਦਿ ਆਪਣੀ ਪ੍ਰਾਈਵੇਟ ਗੱਡੀ ਵਿੱਚ ਟੋਹਾਨਾਂ ਖੇਤਰ ਵੱਲ ਜਾ ਰਹੇ ਸਨ। ਇਸ ਦੌਰਾਨ ਉਨ•ਾਂ ਨੇ ਪਿੰਡ ਕੁਲਾਂ ਦੇ ਬੱਸ ਸਟੈਂਡ ‘ਤੇ ਇੱਕ ਵਿਅਕਤੀ ਨੂੰ ਦੇਖਿਆ ਅਤੇ ਸ਼ੱਕ ਹੋਣ ‘ਤੇ ਉਸ ਤੋਂ ਪੁੱਛਗਿੱਛ ਕੀਤੀ। ਉਹ ਪੁੱਛਗਿੱਛ ਵਿੱਚ ਠੀਕ ਢੰਗ ਨਾਲ ਜਵਾਬ ਨਹੀਂ ਦੇ ਰਿਹਾ ਸੀ। ਇਸ ‘ਤੇ ਪੁਲਿਸ ਕਰਮੀਆਂ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਦਾ ਆਧਾਰ ਕਾਰਡ ਮਿਲਿਆ। ਆਧਾਰ ਕਾਰਡ ਤੋਂ ਉਸ ਦੀ ਪਛਾਣ ਹੋਈ। ਪੁਲਿਸ ਕਰਮੀਆਂ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ 28 ਸਾਲ ਪੁਰਾਣੇ ਇਸ ਮਾਮਲੇ ਦਾ ਖੁਲਾਸਾ ਹੋਇਆ। ਦੇਵ ਸਿੰਘ ਨੇ ਪੁਲਿਸ ਨੂੰ 1992 ‘ਚ ਆਪਣੇ ਵਿਰੁੱਧ ਕੇਸ ਬਾਰੇ ਜਾਣਕਾਰੀ ਦਿੱਤੀ। ਪੁਲਿਸ ਦੀ ਪਕੜ ਤੋਂ ਬਚਣ ਲਈ ਉਹ ਲਗਾਤਾਰ ਅਲੱਗ-ਅਲੱਗ ਖੇਤਰਾਂ ਵਿੱਚ ਰਹਿੰਦਾ ਆ ਰਿਹਾ ਸੀ।