ਬਰੈਂਪਟਨ ਵਿਖੇ ਵਿਦਿਆਰਥੀ ਸੂਰਜਦੀਪ ਸਿੰਘ ਦੀ ਯਾਦ ਵਿੱਚ ਹੋਇਆ ਇਕ ਭਰਵਾਂ ਇਕੱਠ

ਬਰੈਂਪਟਨ ਵਿਖੇ ਵਿਦਿਆਰਥੀ ਸੂਰਜਦੀਪ ਸਿੰਘ ਦੀ ਯਾਦ ਵਿੱਚ ਹੋਇਆ ਇਕ ਭਰਵਾਂ ਇਕੱਠ

ਸ਼ਨੀਵਾਰ ਦੇ ਦਿਨ ਕੈਨੇਡਾ ਦੇ ਬਰੈਂਪਟਨ(Brampton) ਵਿਖੇ ਵਿਦਿਆਰਥੀ ਸੂਰਜਦੀਪ ਸਿੰਘ (Surajdeep Singh)ਦੀ ਯਾਦ ਵਿੱਚ ਇਕ ਭਰਵਾਂ ਇਕੱਠ ਹੋਇਆ। ਪੰਜਾਬ ਤੋ ਬਟਾਲਾ(Batala) ਜ਼ਿਲ੍ਹਾ (ਗੁਰਦਾਸਪੁਰ) ਨਾਲ ਸਬੰਧਤ ਇਹ ਵਿਦਿਆਰਥੀ ਜਦੋਂ ਸਥਾਨਕ ਗੁਰੂ ਘਰ ਤੋਂ ਮੱਥਾ ਟੇਕ ਕੇ ਆ ਰਿਹਾ ਸੀ ਤਾਂ ਇਸ ਨੋਜਵਾਨ ਦਾ ਕੁੱਝ ਦਿਨ ਪਹਿਲਾਂ ਲੁਟੇਰਿਆਂ ਵੱਲੋਂ ਉਸ ਦਾ ਪਰਸ ਅਤੇ ਮੋਬਾਇਲ ਖੋਹ ਕੇ ਕਤਲ ਕਰ ਦਿੱਤਾ ਗਿਆ ਸੀ।
ਉਸ ਦੀ ਯਾਦ ਵਿਚ ਬਰੈਂਪਟਨ ਵਿਖੇ ਵੱਡੀ ਗਿਣਤੀ ਵਿੱਚ ਸੁਹਿਰਦ ਨਾਗਰਿਕਾਂ, ਨੌਜਵਾਨ ਦੇ ਦੋਸਤਾਂ ਅਤੇ ਇਥੋ ਦੇ ਚੁੱਣੇ ਹੋਏ ਨੁਮਾਇੰਦਿਆਂ ਤੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਨੋਜਵਾਨ ਸੂਰਜਦੀਪ ਸਿੰਘ (22) ਸਾਲਾ ਨੂੰ ਸੇਜਲ ਅੱਖਾਂ ਨਾਲ ਯਾਦ ਕੀਤਾ।ਅਤੇ ਉਸ ਦੇ ਇਨਸਾਫ਼ ਲਈ ਵੀ ਗੁਹਾਰ ਲਗਾਈ।
ਬੇਸ਼ੱਕ ਪੁਲਿਸ ਇਸ ਨੌਜਵਾਨ ਦੇ ਕਤਲ ਨਾਲ ਸਬੰਧਤ ਸ਼ੱਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪਰ ਫਿਰ ਵੀ ਸ਼ਹਿਰ ਦੇ ਆਮ ਵਸਨੀਕਾਂ ਤੇ ਪੜ੍ਹਨ ਆਏ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਨੁਮਾਇੰਦਿਆਂ ਨੂੰ ਇਸ ਮੌਕੇ ਬੇਨਤੀ ਕੀਤੀ।ਇਥੇ ਦੱਸਣਯੋਗ ਹੈ ਕਿ ਕੈਨੇਡਾ ਭਰ ਵਿੱਚ ਵੱਡੀ ਗਿਣਤੀ ਵਿਚ ਨੌਜਵਾਨ ਵਿਦਿਆਰਥੀਆਂ ਦੀਆਂ ਵੱਖ-ਵੱਖ ਕਾਰਨਾਂ ਕਰਕੇ ਮੌਤਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਜਿਸ ਬਾਰੇ ਭਾਈਚਾਰਾ ਵੀ ਕਾਫ਼ੀ ਚਿੰਤਤ ਹੈ।