13 ਹਜਾਰ ਰੁਪਏ ਦੇ ਬਿਆਜ ਲਈ ਜ਼ਲੀਲ ਕਰਨ ਤੇ ਵਿਅਕਤੀ ਨੇ ਕੀਤੀ ਖੁਦਕੁਸ਼ੀ

13 ਹਜਾਰ ਰੁਪਏ ਦੇ ਬਿਆਜ ਲਈ ਜ਼ਲੀਲ ਕਰਨ ਤੇ ਵਿਅਕਤੀ ਨੇ ਕੀਤੀ ਖੁਦਕੁਸ਼ੀ

ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ
ਦਿੜ੍ਹਬਾ ਮੰਡੀ , 22 ਅਗਸਤ (ਹਰਬੰਸ ਸਿੰਘ ਛਾਜਲੀ) – ਜ਼ਿਲ੍ਹਾ ਸੰਗਰੂਰ ਸਥਿਤ ਪਿੰਡ ਖਨਾਲ ਖ਼ੁਰਦ ਵਿਖੇ ਸਿਰਫ਼ 13 ਹਜਾਰ ਰੁਪਏ ਦੇ ਬਿਆਜ ਲਈ ਜ਼ਲੀਲ ਕਰਨ ਕਰਕੇ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਭਤੀਜੇ ਗੁਰਦੀਪ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਗੁਰਤੇਜ ਸਿੰਘ ਪੁੱਤਰ ਸਵਰਨ ਸਿੰਘ (50) ਖਨਾਲ ਖ਼ੁਰਦ ਕੋਲ ਪਿੰਡ ਦੀ ਡੇਰਾ ਕਮੇਟੀ ਵੱਲੋਂ ਲੰਗਰ ਲਈ ਇਕੱਠੇ ਕੀਤੇ 13 ਹਜਾਰ ਰੁਪਏ ਸਨ। ਕੁਝ ਸਮੇਂ ਬਾਅਦ ਜਦੋਂ ਪੈਸੇ ਖ਼ਰਚ ਕਰਨ ਲਈ ਵਾਪਸ ਕੀਤੇ ਤਾਂ ਤਿੰਨ ਵਿਅਕਤੀਆਂ ਨੇ ਵਿਆਜ ਦੀ ਮੰਗ ਕੀਤੀ। ਵਿਆਜ ਨੂੰ ਲੈ ਕੇ ਜ਼ਲੀਲ ਕਰਨ ਲੱਗ ਪਏ। ਜਲੀਲਤਾ ਨਾ ਸਹਾਰਦਿਆਂ ਗੁਰਤੇਜ ਸਿੰਘ ਨੇ 15 ਅਗਸਤ ਨੂੰ ਜ਼ਹਿਰੀਲੀ ਦਵਾਈ ਨਿਗਲ ਲਈ। ਇਲਾਜ ਦੌਰਾਨ ਪਟਿਆਲਾ ਦੇ ਹਸਪਤਾਲ ਦਮ ਤੋੜ ਦਿੱਤਾ। ਥਾਣਾ ਮੁੱਖ ਅਫ਼ਸਰ ਦਿੜ੍ਹਬਾ ਡਾ. ਜਸਬੀਰ ਸਿੰਘ ਢੱਟ ਨੇ ਕਿਹਾ ਕਿ ਕਿ ਗੁਰਦੀਪ ਸਿੰਘ ਦੇ ਬਿਆਨਾਂ ਤੇ ਭੋਲਾ ਸਿੰਘ, ਦਰਸ਼ਨ ਕੁਮਾਰ ਅਤੇ ਭਾਨ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ