ਸ਼ਗਨਾਂ ਵਾਲੇ ਦਿਨ ਲਾੜੇ ਦੀ ਉੱਠੀ ਅਰਥੀ …

ਸ਼ਗਨਾਂ ਵਾਲੇ ਦਿਨ ਲਾੜੇ ਦੀ ਉੱਠੀ  ਅਰਥੀ …

ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਕੜਮਾ ਵਿੱਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਗਹਿਰੇ ਸੋਗ ਵਿੱਚ ਬਦਲ ਗਈਆਂ ਜਦੋਂ ਵਿਆਹ ਵਾਲੇ ਦਿਨ ਲਾੜੇ ਦੀ ਅਰਥੀ ਉੱਠੀ ।
ਮੋਨੂੰ ਕਪਾਹੀ ਪੁੱਤਰ ਮੰਗਤ ਰਾਮ ਦੀ 23 ਅਗਸਤ ਨੂੰ ਬਰਾਤ ਜਲਾਲਾਬਾਦ ਢੁੱਕਣੀ ਸੀ ।22 ਅਗਸਤ ਪੂਰਾ ਦਿਨ ਖੁਸ਼ੀਆਂ ਮਨਾਉਂਦੇ ਇਸ ਪਰਵਾਰ ਤੇ ਉਸ ਵਕਤ ਕਹਿਰ ਟੁੱਟਿਆ ਜਦੋਂ ਵਿਆਹ ਵਾਲਾ ਗਭਰੂ ਪੱਖਾ ਲਗਾਉਣ ਸਮੇਂ ਬਿਜਲੀ ਨਾਲ ਚਿੰਬੜ ਗਿਆ ।ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਮਾਂ ਨੂੰ ਵੀ ਕਰੰਟ ਦਾ ਝਟਕਾ ਲੱਗਿਆ , ਪਰ ਮੋਨੂੰ ਦੀ ਮੌਤ ਹੋ ਗਈ ।
ਦੱਸਣਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਇਸ ਦੇ ਬਾਪ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਚੁੱਕੀ ਹੈ ।
ਇਸ ਅਚਾਨਕ ਵਾਪਰੇ ਦੁਖਾਂਤ ਉੱਪਰ ਸੋਗ ਦੀ ਲਹਿਰ ਹੈ ।