ਚੰਡੀਗੜ ‘ਚ ਝੂਠਾ ਨਿਕਲਿਆ ਅਗਵਾ ਦਾ ਮਾਮਲਾ, ਬੱਚੇ ਨੂੰ ਮਾਂ ਲੈ ਕੇ ਗਈ ਸੀ ਨਾਲ

ਚੰਡੀਗੜ ‘ਚ ਝੂਠਾ ਨਿਕਲਿਆ ਅਗਵਾ ਦਾ ਮਾਮਲਾ, ਬੱਚੇ ਨੂੰ ਮਾਂ ਲੈ ਕੇ ਗਈ ਸੀ ਨਾਲ

ਬੀਤੇ ਵੀਰਵਾਰ ਨੂੰ ਸੈਕਟਰ-35 ਕਾਲੋਨੀ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਇੱਕ ਛੇ ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਝੂਠਾ ਨਿਕਲਿਆ। ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਬੱਚੇ ਅਗਵਾ ਨਹੀਂ ਹੋਇਆ ਸੀ, ਸਗੋਂ ਪਤੀ ਤੋਂ ਅਲੱਗ ਰਹਿ ਰਹੀ ਜਗਤਪੁਰ ਵਾਸੀ ਮਹਿਲਾ ਹੀ ਬੱਚੇ ਨੂੰ ਆਪਣੇ ਨਾਲ ਲੈ ਗਈ ਸੀ। ਸੈਕਟਰ-24 ਚੌਕੀ ਇੰਚਾਰਜ ਸ਼ਿਵਚਰਨ ਦੀ ਅਗਵਾਈ ਵਿੱਚ ਬੱਚੇ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਦੇਰ ਰਾਤ ਮਹਿਲਾ ਨੇ ਆਪਣੀ ਸੱਸ ਨੂੰ ਫੋਨ ‘ਤੇ ਇਸ ਦੀ ਜਾਣਕਾਰੀ ਦਿੱਤੀ।ਐਤਵਾਰ ਰਾਤ ਲਗਭਗ 10:45 ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-25 ਕਾਲੋਨੀ ਸਥਿਤ ਮਕਾਨ ਨੰਬਰ 3080 ਦੇ ਨੇੜਿਓਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਛੇ ਸਾਲਾ ਬੱਚੇ ਨੂੰ ਅਗਵਾ ਕਰਕੇ ਫਰਾਰ ਹੋ ਗਏ। ਤੁਰੰਤ ਮੌਕੇ ‘ਤੇ ਪੁੱਜੀ ਪੁਲਿਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਸੀ।ਪੁਲਿਸ ਨੂੰ ਦਿੱਤੇ ਬਿਆਨ ਵਿੱਚ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਛੇ ਸਾਲਾ ਬੱਚਾ ਸੁਦੀਪ ਰਾਤ ਨੂੰ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਉਹਨਾਂ ਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਸੁਦੀਪ ਨੂੰ ਅਗਵਾ ਕਰਕੇ ਫਰਾਰ ਹੋ ਗਏ ਹਨ। ਸ਼ਿਕਾਇਤ ਮਿਲਦੇ ਹੀ ਸੈਕਟਰ-24 ਚੌਕੀ ਇੰਚਾਰਜ ਸ਼ਿਵਚਰਨ ਨੇ ਟੀਮ ਗਠਤ ਕਰਕੇ ਏਰੀਆ ਵਿੱਚ ਨਾਕਾਬੰਦੀ ਕਰਕੇ ਮਾਮਲੇ ਦੀ ਤਫ਼ਤੀਸ਼ ਅੱਗੇ ਸ਼ੁਰੂ ਕਰ ਦਿੱਤੀ ਸੀ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਬਿਆਨਾਂ ‘ਚ ਗੁਆਂਢੀਆਂ ‘ਤੇ ਵੀ ਸ਼ੱਕ ਜਤਾਇਆ ਸੀ, ਪਰ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਬੱਚਾ ਅਗਵਾ ਨਹੀਂ ਹੋਇਆ ਹੈ, ਸਗੋਂ ਜਗਤਪੁਰ ਵਿੱਚ ਰਹਿਣ ਵਾਲੀ ਉਸ ਦੀ ਮਾਂ ਕੋਲ ਹੈ। ਇਸ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਅਗਲੀ ਸਵੇਰ ਲੈ ਕੇ ਦਾਦੀ ਅਤੇ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਪਤੀ-ਪਤਨੀ ਵਿੱਚ ਅਣਬਣ ਦੇ ਚਲਦਿਆਂ ਦੋਵੇਂ ਅਲੱਗ ਰਹਿੰਦੇ ਹਨ। ਐਤਵਾਰ ਨੂੰ ਸੁਦੀਪ ਦੀ ਮਾਂ ਬਿਨਾ ਕਿਸੇ ਨੂੰ ਦੱਸੇ ਉਸ ਨੂੰ ਆਪਣੇ ਨਾਲ ਲੈ ਗਈ ਸੀ।